
ਨੌਰਥ ਓਨਟਾਰੀਓ ਵਿੱਚ ਤੁਹਾਡਾ ਸੁਆਗਤ ਹੈ
ਉੱਤਰੀ ਓਨਟਾਰੀਓ ਵਿੱਚ ਤੁਹਾਡਾ ਸੁਆਗਤ ਹੈ। ਪ੍ਰੈਜ਼ੀਡੈਂਟ ਸਵੀਟ ਵਿੱਚ, ਸਾਡਾ ਮੰਤਵ ਆਪਣੇ ਖੂਬਸੂਰਤ ਟੈਮੀਸਕੇਮਿੰਗ ਖੇਤਰ ਵਿੱਚ ਹਰ ਮਹਿਮਾਨ ਨੂੰ ਇੱਕ ਯਾਦਗਾਰ ਅਨੁਭਵ ਪ੍ਰਦਾਨ ਕਰਨਾ ਹੈ, ਭਾਵੇਂ ਉਹ ਕਿਸੇ ਵੀ ਦੇਸ਼, ਉਮਰ, ਲਿੰਗ ਨਾਲ ਸਬੰਧ ਰੱਖਦਾ ਹੈ। ਸਾਨੂੰ ਤੁਹਾਡੀ ਆਪਣੀ ਭਾਸ਼ਾ ਵਿੱਚ ਤੁਹਾਨੂੰ ਸਾਡੇ ਵੈਕੇਸ਼ਨ ਰੈਂਟਲ ਹਿਸਟੌਰਿਕ ਹੋਮਸ, ਗਲੈਂਪਿੰਗ ਰਿਜ਼ੋਰਟ, ਸਥਾਨਕ ਅਨੁਭਵਾਂ ਬਾਰੇ ਦੱਸਣ ਹਾਂ ਸਾਡੇ ਟੈਮੀਸਕੇਮਿੰਗ ਝੀਲ ਦੇ ਇਲਾਕੇ ਵਿੱਚ ਤੁਹਾਡੀ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਕੇ ਖੁਸ਼ੀ ਹੋਵੇਗੀ। ਅਸੀਂ ਤੁਹਾਡੀਆਂ ਲੋੜਾਂ ਮੁਤਾਬਕ ਬਦਲਾਅ ਕਰ ਸਕਦੇ ਹਾਂ ਕਿ ਕੀ ਤੁਸੀਂ ਇਕੱਲੇ ਯਾਤਰਾ ਕਰ ਰਹੇ ਹੋ, ਇੱਕ ਜੋੜੇ ਵਿੱਚ ਹੋ, ਇੱਕ ਛੋਟੇ ਪਰਿਵਾਰ ਜਾਂ ਇੱਕ ਵੱਡੇ ਪਰਿਵਾਰ ਜਾਂ ਸਮੂਹ ਦੇ ਨਾਲ ਹੋ। ਅਸੀਂ ਓਨਟਾਰੀਓ ਕੈਨੇਡਾ ਵਿੱਚ ਸਥਿਤ ਹਾਂ, ਜੋ ਟੋਰੰਟੋ, ਸਾਊਥ ਓਨਟਾਰੀਓ ਅਤੇ ਓਟਾਵਾ ਤੋਂ ਅੱਧੇ ਦਿਨ ਦੀ ਦੂਰੀ ‘ਤੇ ਸਥਿਤ ਹੈ ਅਤੇ ਸਡਬਰੀ, ਨੌਰਥ ਬੇ, ਟਿਮਿਨਸ ਜਾਂ ਰੂਈਨ-ਨੋਰੈਂਡਾ ਤੋਂ ਕੇਵਲ ਕੁੱਝ ਹੀ ਘੰਟਿਆਂ ਦੀ ਦੂਰੀ ‘ਤੇ ਸਥਿਤ ਹੈ।
ਹਿਲੇਬਰੀ (ਪ੍ਰਸਿੱਧ ਕੋਬਾਲਟ ਸਿਲਵਰ ਰਸ਼ ਦੇ ਨੇੜੇ) ਵਿੱਚ ਗੁਆਂਢ ਵਿੱਚ ਹਿਸਟੌਰਿਕ ਮਿਲੀਅਨੇਅਰ ਦੀ ਕਤਾਰ ਵਿੱਚ ਸਥਿਤ ਸਾਡੇ ਬਿਹਤਰੀਨ ਹਿਸਟੌਰਿਕल ਵੈਕੇਸ਼ਨ ਰੈਂਟਲ ਘਰ ਓਨਟਾਰੀਓ ਵਿੱਚ ਤੁਹਾਡੀ ਛੁੱਟੀ, ਪਰਿਵਾਰ ਦੇ ਮੁੜ ਮਿਲਾਪ ਸਮਾਰੋਹ, ਦੋਸਤਾਂ ਨਾਲ ਮੁਲਾਕਾਤ, ਕੁੜੀਆਂ ਦਾ ਸਪਾ ਗੈੱਟਅਵੇ, ਡੈਸਟੀਨੇਸ਼ਨ ਵੈਡਿੰਗ, ਬਿਜ਼ਨਸ ਡੈਸਟੀਨੇਸ਼ਨ, ਟੀਮ ਨਿਰਮਾਣ ਗਤਿਵਿਧੀਆਂ ਅਤੇ ਵੈਲਨੈੱਸ ਰੀਟ੍ਰੀਟ ਲਈ ਇੱਕ ਖੂਬਸੂਰਤ ਜਗ੍ਹਾ ਹੈ। ਪ੍ਰੈਜ਼ੀਡੈਂਟ ਸਵੀਟ ਤੁਹਾਨੂੰ ਕਿਸੇ ਹੋਟਲ ਦੀ ਥਾਂ ਇੱਕ ਸ਼ਾਨਦਾਰ ਵੈਕੇਸ਼ਨ ਰੈਂਟਲ ਹੋਮ ਦੇ ਵਿਚਾਰ ਦੇ ਅਧਾਰ ‘ਤੇ ਛੋਟੇ ਸਮੇਂ ਲਈ ਇੱਕ ਸ਼ਾਨਦਾਰ ਰਿਹਾਇਸ਼ ਪ੍ਰਦਾਨ ਕਰਦੇ ਹਨ। ਵੈਕੇਸ਼ਨ ਰੈਂਟਲ ਬਾਰੇ ਵਧੇਰੇ ਜਾਣਕਾਰੀ ਲਈ ਅਸੀਂ ਤੁਹਾਨੂੰ ਆਪਣੀ ਵੈੱਬਸਾਈਟ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣ ਲਈ ਸੱਦਾ ਦਿੰਦੇ ਹਾਂ, ਜਿਵੇਂ ਕਿ: ਹਿਸਟੌਰਿਕ ਹੋਮਸ, ਯਾਤਰਾ ਦੀ ਕਿਸਮ, ਇੱਥੇ ਕਰਨ ਯੋਗ ਚੀਜ਼ਾਂ ਅਤੇ ਅਨੁਭਵ।
ਗਲੈਂਪਿੰਗ ਵੈਕੇਸ਼ਨ
ਤੁਹਾਡੇ ਲਈ, ਤੁਹਾਡੇ ਪਰਿਵਾਰ ਜਾਂ ਤੁਹਾਡੇ ਸਮੂਹ ਲਈ ਫਾਰ ਆਈਲੈਂਡ ‘ਤੇ ਠਹਿਰਨਾ ਹੁਣ ਸੰਭਵ ਹੈ। ਫਾਰ ਆਈਲੈਂਡ ਹਿਲੇਬਰੀ ਮਰੀਨਾ ਤੋਂ ਬਸ ਕੁੱਝ ਹੀ ਕਿਲੋਮੀਟਰ ਟੈਮੀਸਕੇਮਿੰਗ ਝੀਲ ‘ਤੇ ਸਥਿਤ ਇੱਕ ਛੋਟਾ ਇਤਿਹਾਸਕ ਅਤੇ ਨਿੱਜੀ ਆਈਲੈਂਡ ਹੈ। ਫਾਰ ਆਈਲੈਂਡ, ਟੈਮੀਸਕੇਮਿੰਗ ‘ਤੇ ਸਥਿਤ ਕੇਵਲ ਨੌ ਆਈਲੈਂਡਾਂ ਵਿੱਚੋਂ ਇੱਕ ਹੈ ਜੋ 110 ਕਿਮੀ ਤੱਕ ਫੈਲਿਆ ਹੈ। ਗਲੈਂਪਿੰਗ ਹੌਲੀਡੇ (ਸ਼ਾਨਦਾਰ ਛੁੱਟੀ) ਹਰ ਕਿਸੇ ਲਈ ਹੈ: ਇੱਕ ਸੋਲੋ ਅਨੁਭਵ, ਰੋਮੈਂਟਿਕ ਗੈੱਟਅਵੇ, ਇੱਕ ਫੈਮਿਲੀ ਵੈਕੇਸ਼ਨ, ਇੱਕ ਗਰੁੱਪ ਗੈੱਟ-ਟੂਗੈਦਰ ਆਦਿ।
ਇਹ ਕੈਂਪਿੰਗ ਰੈਵੋਲਿਊਸ਼ਨ ਖੂਬਸੂਰਤ ਜਾਂ ਲਗਜ਼ਰੀ ਕੈਂਪਿੰਗ ਨਾਲ ਜੁੜਿਆ ਹੈ। ਇਹ ਅੱਜ ਦੇ ਸਮੇਂ ਸੈਰ-ਸਪਾਟੇ ਦਿਆਂ ਸੱਭ ਤੋਂ ਪ੍ਰਸਿੱਧ ਰੁਝਾਨਾਂ ਵਿੱਚੋਂ ਇੱਕ ਹੈ ਅਤੇ ਹੁਣ ਪੂਰੀ ਦੁਨੀਆ ਵਿੱਚ ਹੀ ਲਾਜਵਾਬ ਥਾਵਾਂ ਉਪਲਬਧ ਹਨ। ਗਲੈਂਪਿੰਗ ਰਿਹਾਇਸ਼ ਆਲੇ-ਦੁਆਲੇ ਦੇ ਕੁਦਰਤੀ ਤੱਤਾਂ ਦਾ ਲਾਭ ਉਠਾਉਂਦੇ ਹਨ, ਵਾਤਾਵਰਣ ਦੇ ਅਨੁਕੂਲ ਯਾਤਰਾ ਅਤੇ ਲੰਬੇ ਸਮੇਂ ਦੇ ਜ਼ੁੰਮੇਵਾਰ ਸੈਰ-ਸਪਾਟੇ ਲਈ ਸੱਭ ਤੋਂ ਚੰਗੀ ਜਗ੍ਹਾ ਦੀ ਪੇਸ਼ਕਸ਼ ਕਰਦੇ ਹਨ। ਫਾਰ ਆਈਲੈਂਡ ‘ਤੇ ਰਹਿਣ ਵਿੱਚ ਇੱਕ ਲਗਜ਼ਰੀ ਕੈਂਪਿੰਗ ਸ਼ਾਮਲ ਹੈ ਜੋ ਰਿਵਾਇਤੀ ਕੈਂਪਿੰਗ ਦੇ ਮੁਕਾਬਲੇ ਵਧੇਰੇ ਆਰਾਮਦਾਇਕ ਸੁਵਿਧਾਵਾਂ ਅਤੇ ਰਿਹਾਇਸ਼ ਨਾਲ ਲੈਸ ਹੈ। ਇੱਕ ਅਸਲ ਕਵੀਨ ਸਾਈਜ਼ ਬਿਸਤਰ ਦੇ ਨਾਲ ਫਰਸ਼ ‘ਤੇ ਸਥਾਪਤ ਕੀਤੇ ਗਏ ਪ੍ਰਾਸਪੈਕਟ ਟੈਂਟ ਵਿੱਚ ਰਹਿਣ ਬਾਰੇ ਸੋਚੋ। ਰਸੋਈ ਅਤੇ ਅਸਲੀ ਸ਼ਾਵਰ ਤੋਂ ਲੈਕੇ, ਸੌਨਾ ਅਤੇ ਯੋਗ ਪਲੈਟਫ਼ਾਰਮਾਂ ਤੱਕ, ਜੂਝ ਅਜਿਹੇ ਉਦਾਹਰਨ ਹਨ ਕਿ ਗਲੈਂਪਿੰਗ ਤੋਂ ਘਰ ਤੋਂ ਬਾਹਰ ਯਾਤਰਾ ਕਰਨ ਦੇ ਅਨੰਦ ਦਾ ਇੱਕ ਬਿਹਤਰੀਨ ਅਨੁਭਵ ਹੁੰਦਾ ਹੈ। ਗਲੈਂਪਿੰਗ ਬਾਰੇ ਵਧੇਰੇ ਜਾਣਕਾਰੀ ਲਈ ਅਸੀਂ ਤੁਹਾਨੂੰ ਸਾਡੀ ਵੈੱਬਸਾਈਟ ਦੇ ਵੱਖ-ਵੱਖ ਗਲੈਂਪਿੰਗ ਹਿੱਸੇ ਦੇਖਣ, ਸਾਰੇ ਗਲੈਂਪਿੰਗ ਰੋਜ਼ੋਰਟ ਦੇਖਣ, ਸੰਭਾਵੀ ਗਤੀਵਿਧੀਆਂ ਆਦਿ ਲਈ ਸੱਦਾ ਦਿੰਦੇ ਹਾਂ।
ਟੈਮੀਸਕੇਮਿੰਗ ਅਤੇ ਨੌਰਥ ਓਨਟਾਰੀਓ ਦਾ ਅਨੁਭਵ ਲਵੋ
ਸਾਡਾ ਮੰਨਣਾ ਹੈ ਕਿ ਉੱਤਰ ਪੂਰਵੀ ਓਨਟਾਰੀਓ ਵਿੱਚ ਸਥਿਤ ਸਾਡਾ ਟੈਮੀਸਕੇਮਿੰਗ ਖੇਤਰ ਬੇਮਿਸਾਲ, ਆਕਰਸ਼ਕ ਅਤੇ ਰਹਿਣ ਯੋਗ ਹੈ। ਅਸੀਂ ਆਪਣੇ ਖੂਬਸੂਰਤ ਕੁਦਰਤੀ ਖੇਤਰ ਵਿੱਚ ਮੌਜੂਦ ਹਰ ਚੀਜ਼ ਤੋਂ ਸਿਲਾਨੀਆਂ ਨੂੰ ਖੁਸ਼ ਕਰਨ ਦੀ ਉਮੀਦ ਕਰਦੇ ਹਾਂ: ਖਾਸ ਥਾਵਾਂ, ਛੁਪੀ ਹੋਈ ਆਕਰਸ਼ਕ ਖੂਬੀਆਂ, ਕਲਾਕਾਰ, ਸਥਾਨਕ ਪ੍ਰੋਡਕਟ, ਬੇਮਿਸਾਲ ਲੋਕ ਅਤੇ ਦਿਲਚਸਪ ਕੁਦਰਤੀ ਨਜ਼ਾਰੇ। ਸਥਾਨਕ ਲੋਕਾਂ ਵਿੱਚ ਰਹਿ ਕੇ, ਤੁਸੀਂ ਇਸ ਖੇਤਰ ਅਤੇ ਲੋਕਾਂ ਬਾਰੇ ਹੋਰ ਜਾਣ ਸਕਦੇ ਹੋ।
ਇੱਕ ਅਜਿਹੀ ਪੇਂਡੂ ਥਾਂ ਲੱਭਣਾ ਬਹੁਤ ਮੁਸ਼ਕਲ ਹੈ ਜਿੱਥੇ ਸੰਸਕ੍ਰਿਤੀ ਅਤੇ ਇਤਿਹਾਸ ਇੰਨਾ ਪ੍ਰਸਿੱਧ ਹੋਵੇ। ਪਹਿਲਾਂ ਦਿਆਂ ਦੇਸ਼ਾਂ, ਸੈਲਾਨੀਆਂ, ਖਦਾਨਾਂ ਵਿੱਚ ਕੰਮ ਕਰਨ ਵਾਲਿਆਂ ਲੋਕਾਂ, ਲੰਬਰ ਬੈਰਨਾਂ ਅਤੇ ਅੱਜ ਦੇ ਪ੍ਰਸਿੱਧ ਕਲਾਕਾਰਾਂ ਅਤੇ ਕਾਰੀਗਰਾਂ ਬਾਰੇ ਜਾਣੋ। ਸਾਡੇ ਵੱਲ ਖਾਸ ਲੋਕ ਅਤੇ ਬੇਮਿਸਾਲ ਥਾਵਾਂ ਹਨ ਅਤੇ ਅਸੀਂ ਉਹਨਾਂ ਦੀਆਂ ਕਹਾਣੀਆਂ ਸੁਣਾਉਣਾ ਚਾਹਾਂਗੇ। ਉਹਨਾਂ ਕਾਰਜਕ੍ਰਮਾਂ ਅਤੇ ਤਿਉਹਾਰਾਂ ਬਾਰੇ ਵੀ ਜਾਣੋ ਜੋ ਉਸ ਜਗ੍ਹਾ ਦੀ ਸੱਭਿਆਚਾਰਕ ਭਿੰਨਤਾ ਅਤੇ ਖਾਸੀਅਤ ਬਿਆਨ ਕਰਦੇ ਹਨ। ਟੈਮੀਸਕੇਮਿੰਗ ਦੇ ਇਲਾਕੇ ਵਿੱਚ ਇੱਕ ਝੀਲ, ਦੋ ਰਾਜ ਅਤੇ ਤਿੰਨ ਸੱਭਿਅਤਾਵਾਂ ਹਨ। ਨੌਰਥ ਓਨਟਾਰੀਓ ਵਿੱਚ ਕੁਦਰਤੀ ਅਤੇ ਬਾਹਰੀ ਵਾਤਾਵਰਣ ਸਾਡੀ ਸਿਹਤਮੰਦ ਜੀਵਨਸ਼ੈਲੀ ਦੀ ਬੁਨਿਆਦ ਹੈ। ਟ੍ਰੇਲਸ ਦੇ ਨਾਲ ਸਾਡੇ ਵਿਸ਼ਾਲ ਖੇਡ ਦੇ ਮੈਦਾਨ, ਅਣਗਿਣਤ ਝੀਲਾਂ, ਨਦੀਆਂ ਅਤੇ ਜੰਗਲਾਂ, ਉੱਚੀ ਚੱਟਾਨਾਂ ਅਤੇ ਲੁਭਾਉਣੇ ਦ੍ਰਿਸ਼ਾਂ ਦਾ ਅਨੰਦ ਮਾਣੋ।
ਅਸੀਂ ਤੁਹਾਨੂੰ ਇੱਥੇ ਕਰਨ ਯੋਗ ਚੀਜ਼ਾਂ ਅਤੇ ਅਨੁਭਵਾਂ ਬਾਰੇ ਸਾਡੀ ਵੈੱਬਸਾਈਟ ਰਾਹੀਂ ਹੋਰ ਜਾਣਨ ਲਈ ਸੱਦਾ ਦਿੰਦੇ ਹਾਂ।